ਵਾਸ਼ਿੰਗਟਨ, 4 ਦਸੰਬਰ, ਹ.ਬ. : ਅਮਰੀਕੀ ਨਿਆ ਵਿਭਾਗ ਨੇ ਅਮਰੀਕੀ ਕਾਮਿਆਂ ਦੇ ਨਾਲ ਕਥਿਤ ਭੇਦਭਾਵ ਨੂੰ ਲੈ ਕੇ ਫੇਸਬੁੱਕ 'ਤੇ ਮੁਕੱਦਮਾ ਚਲਾਉਣ ਦਾ ਐਲਾਨ ਕੀਤਾ। ਮੁਕੱਦਮੇ ਵਿਚ ਦੋਸ਼ ਹੈ ਕਿ ਫੇਸਬੁੱਕ ਨੇ ਅਮਰੀਕੀ ਕਰਮਚਾਰੀਆਂ ਨੂੰ 2600 ਤੋਂ ਜ਼ਿਆਦਾ ਅਹੁਦਿਆਂ 'ਤੇ ਨਿਯੁਕਤੀ ਤੋਂ ਵਾਂਝਾ ਰੱਖਿਆ। ਇਸ ਦੀ ਬਜਾਏ ਉਸ ਨੇ ਇਨ੍ਹਾਂ ਅਹੁਦਿਆਂ ਨੂੰ ਅਸਥਾਈ ਵੀਜ਼ਾ ਧਾਰਕਾਂ ਦੇ ਲਈ ਰਾਖਵਾਂ ਕਰ ਲਿਆ। ਮੁਕੱਦਮੇ ਦੇ ਅਨੁਸਾਰ ਫੇਸਬੁੱਕ ਨੇ ਜਾਣ ਬੁੱਝ ਕੇ ਨੌਕਰੀ 'ਤੇ ਰੱਖਣ ਦੇ ਲਈ ਇੱਕ ਅਜਿਹੀ ਪ੍ਰਣਾਲੀ ਬਣਾਈ ਜਿਸ ਨਾਲ ਉਸ ਨੇ ਯੋਗ ਅਮਰੀਕੀ ਕਾਮਿਆਂ ਨੂੰ ਨੌਕਰੀਆਂ ਦੇ ਬਾਰੇ ਵਿਚ ਜਾਣਕਾਰੀ ਅਤੇ ਆਵੇਦਨ ਕਰਨ ਤੋਂ ਵਾਂਝਾ ਰੱਖਿਆ। ਇਸ ਦੀ ਬਜਾਏ ਕੰਪਨੀ ਨੇ ਅਸਥਾਈ ਵੀਜ਼ਾ ਧਾਰਕਾਂ ਨੂੰ ਮੌਕਾ ਦਿੰਤਾ, ਜਿਸ ਨੂੰ ਕੰਪਨੀ  ਗਰੀਨ ਕਾਰਡ ਦੇ ਲਈ ਪ੍ਰਾਯੋਜਿਤ ਕਰਨਾ ਚਾਹੁੰਦੀ ਸੀ।
ਨਾਗਰਿਕ ਅਧਿਕਾਰ ਵਿਭਾਗ ਦੇ ਸਹਾਇਕ ਅਟਾਰਨੀ ਜਨਰਲ ਐਰਿਕ ਨੇ ਕਿਹਾ ਕਿ ਨਿਆ ਵਿਭਾਗ ਦਾ ਦੋਸ਼ ਹੈ ਕਿ ਫੇਸਬੁੱਕ ਨੇ ਇੱਛੁਕ ਅਤੇ ਯੋਗ ਅਮਰੀਕੀ ਕਾਮਿਆਂ 'ਤੇ ਵਿਚਾਰ ਕਰਨ ਦੀ ਬਜਾਏ ਅਸਥਾਈ ਵੀਜ਼ਾ ਧਾਰਕਾਂ ਦੇ ਲਈ ਅਲੱਗ ਅਲੱਗ ਪੁਜੀਸ਼ਨ ਨਿਰਧਾਰਤ ਕਰਕੇ, ਜਾਣ ਬੁੱਝ ਕੇ ਅਤੇ ਵਿਆਪਕ ਤੌਰ 'ਤੇ ਕਾਨੂੰਨ ਦੀ ਉਲੰਘਣਾ ਕੀਤੀ। ਨਿਆ ਵਿਭਾਗ ਦੇ ਨਾਗਰਿਕ ਅਧਿਕਾਰ ਵਿਭਾਗ ਦੁਆਰਾ ਦੋ ਸਾਲ ਦੀ ਜਾਂਚ ਤੋਂ ਬਾਅਦ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
ਅਪਣੀ ਜਾਂਚ ਵਿਚ ਵਿਭਾਗ ਨੇ ਨਿਰਧਾਰਤ ਕੀਤਾ ਕਿ ਫੇਸਬੁਕ ਦੀ ਅਪ੍ਰਭਾਵੀ ਤਰੀਕੇ ਨਾਲ ਭਰਤੀ ਦੇ ਚਲਦਿਆਂ ਅਮਰੀਕੀ ਕਾਮੇ ਅਪਲਾਈ ਨਹੀਂ ਕਰ ਸਕੇ। ਵਿਭਾਗ ਨੇ ਦੱਸਿਆ ਕਿ ਇਸ ਸਮੇਂ ਦੇ ਦੌਰਾਨ, ਫੇਸਬੁੱਕ ਨੂੰ 99.7 ਪ੍ਰਤੀਸ਼ਤ ਸਥਾਈ ਕਿਰਮ ਪ੍ਰਮਾਣਨ ਪ੍ਰਕਿਰਿਆ ਅਹੁਦਿਆਂ ਦੇ ਲਈ ਸਿਰਫ ਇੱਕ ਅਮਰੀਕੀ ਆਵੇਦਨ ਪ੍ਰਾਪਤ ਹੋਇਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.