ਟੋਰਾਂਟੋ, 4 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਪੁਲਿਸ ਨੇ ਕੈਨੇਡੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤੀ ਕਾਲ ਸੈਂਟਰ ਘੋਟਾਲੇ 'ਚ ਦੋ ਵਿਅਕਤੀਆਂ ਵਿਰੁੱਧ ਵਾਰੰਟ ਜਾਰੀ ਕਰ ਦਿੱਤੇ ਹਨ, ਜਿਨ•ਾਂ ਵਿੱਚ 41 ਸਾਲਾ ਵਿਮਲ ਸ਼੍ਰੇਸ਼ਠਾ ਅਤੇ 41 ਸਾਲਾ ਬਿੰਦੀਸ਼ਾ ਜੋਸ਼ੀ ਸ਼ਾਮਲ ਹੈ। ਪੁਲਿਸ ਮੁਤਾਬਕ ਇਹ ਦੋਵੇਂ ਮੁਲਜ਼ਮ ਕੈਨੇਡਾ ਭੱਜ ਆਏ ਸਨ।ਇਨ•ਾਂ ਦੋਵਾਂ ਵਿਅਕਤੀਆਂ 'ਤੇ 5 ਹਜ਼ਾਰ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਹਨ। ਭਾਰਤੀ ਕਾਲ ਸੈਂਟਰ ਘੋਟਾਲੇ ਵਿੱਚ 2 ਸਾਲ ਚੱਲੀ ਲੰਬੀ ਜਾਂਚ ਮਗਰੋਂ ਇਹ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਮੁਤਾਬਕ ਇਨ•ਾਂ ਭਾਰਤੀ ਕਾਲ ਸੈਂਟਰਾਂ ਰਾਹੀਂ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ), ਪੁਲਿਸ, ਬੈਂਕ ਅਤੇ ਟੈਕਨਾਲੋਜੀ ਕੰਪਨੀਆਂ ਦੇ ਨੁਮਾਇੰਦੇ ਬਣ ਕੇ ਕੈਨੇਡੀਅਨ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਕਾਲ ਸੈਂਟਰ ਧੋਖਾਧੜੀ ਰਾਹੀਂ 2014 ਤੋਂ ਹੁਣ ਤੱਕ ਕੈਨੇਡੀਅਨ ਲੋਕਾਂ ਨਾਲ 34 ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਵੱਜ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.