ਨਵੀਂ ਦਿੱਲੀ, 11 ਜਨਵਰੀ, ਹ.ਬ. : ਮਸ਼ਰੂਮ ਚੰਗੀ ਪ੍ਰੋਟੀਨ, ਘੱਟ ਕੈਲੋਰੀ, ਸ਼ੱਕਰ ਤੇ ਸਟਾਰਚ ਦੀ ਮਾਤਰਾ ਘੱਟ ਹੋਣ ਕਾਰਨ ਇਹ ਸ਼ੂਗਰ ਰੋਗੀਆਂ ਲਈ ਵੀ ਉਚਿਤ ਹੈ। ਮਸ਼ਰੂਮ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦੇ ਨਾਲ-ਨਾਲ ਕੈਂਸਰ ਦੇ ਸੰਭਾਵਿਤ ਰੂਪ ਨਾਲ ਲੜਨ ਦੇ ਵੀ ਸਮਰੱਥ ਹਨ। ਇਸ ਤੋਂ ਇਲਾਵਾ ਇਹ ਐਂਟੀਆਕਸੀਡੈਂਟ, ਜਿਵੇਂ ਪੌਲੀਫਿਨੌਲ ਤੇ ਸੈਲੇਨੀਅਮ ਦਾ ਵੀ ਚੰਗਾ ਸਰੋਤ ਹਨ। ਇਸੇ ਤਰ੍ਹਾਂ ਐਰਗੋਸਟੀਰੋਲ, ਜਿਸ ਨੂੰ ਮਾਸਟਰ ਐਂਟੀਆਕਸੀਡੈਂਟ ਕਿਹਾ ਜਾਣ ਲੱਗਿਆ ਹੈ, ਉਹ ਵੀ ਮਸ਼ਰੂਮ’ਚ ਚੰਗੀ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜੋ ਮਨੁੱਖੀ ਸਰੀਰ ਅੰਦਰ ਵਿਟਾਮਿਨ-ਡੀ ਵਿਚ ਤਬਦੀਲ ਹੋ ਜਾਂਦਾ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਤੇ ਸੋਡੀਅਮ ਦਾ ਠੀਕ ਅਨੁਪਾਤ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਬਣਾਉਂਦਾ ਹੈ। ਇਹ ਸ਼ਾਕਾਹਾਰੀ ਇਨਸਾਨਾਂ ਲਈ ਪ੍ਰੋਟੀਨ ਤੇ ਵਿਟਾਮਿਨ-ਡੀ ਦਾ ਉੱਤਮ ਸੋਰਤ ਹੈ, ਜਿਹੜਾ ਐਰਗੋਸਟੀਰੋਲ ਦੇ ਰੂਪ ਵਿਚ ਪਾਇਆ ਜਾਂਦਾ ਹੈ। ਖੁੰਬਾਂ ’ਚ ਇਕ ਅੰਦਰੂਨੀ ਸ਼ਕਤੀ ਹੈ, ਜੋ ਸੂਰਜ ਦੀਆਂ ਕਿਰਨਾਂ ਦੁਆਰਾ ਐਰਗੋਸਟੀਰੋਲ ਨੂੰ ਵਿਟਾਮਿਨ-ਡੀ ਦੇ ਕਿਰਿਆਸ਼ੀਲ ਪਾਚਕ ਰੂਪ ਵਿਚ ਬਦਲਦੀ ਹੈ। ਮਸ਼ਰੂਮਇੱਕੋ ਇਕ ਸ਼ਾਕਹਾਰੀ ਭੋਜਨ ਹੈ, ਜਿਸ ਵਿਚ ਵਿਟਾਮਿਨ-ਡੀ ਹੁੰਦਾ ਹੈ ਤੇ ਇਸ ਦੇ ਕਈ ਹੈਰਾਨੀਜਨਕ ਫਾਇਦੇ ਹਨ। ਖੁੰਬਾਂ ਪੌਸ਼ਟਿਕ ਤੱਤਾਂ ਦਾ ਉਤਮ ਸਰੋਤ ਹਨ। ਮਸ਼ਰੂਮ ’ਚ ਥਾਇਆਮੀਨ, ਰਾਇਬੋਫਲੇਵਿਨ, ਨਿਆਸੀਨ, ਵਿਟਾਮਿਨ-ਡੀ, ਈ ਤੇ ਵਿਟਾਮਿਨ-ਕੇ ਤੋਂ ਇਲਾਵਾ ਫਾਸਫੋਲਿਪੀਡਜ਼, ਗਲਾਈਕੋਲੀਪੀਡਜ਼ ਤੇ ਗਲਾਈਕੋਜਨ, ਮੈਨੀਟੋਲ, ਸੋਰਬੀਟੋਲ ਵਰਗੇ ਖਣਿਜ ਵੀ ਪਾਏ ਜਾਂਦੇ ਹਨ।  ਖੁੰਬਾਂ ਨੂੰ ਸਿਹਤ ਸਬੰਧੀ ਲਾਭ ਕਰਕੇ ਜਾਣਿਆ ਜਾਂਦਾ ਹੈ ਤੇ ਇਸ ਦੀ ਦਵਾਈ ਵਜੋਂ ਵੀ ਵਰਤੋਂ ਕੀਤੀ ਗਈ ਹੈ। ਇਸ ਲਈ ਚੰਗੀ ਸਿਹਤ ਲਈ ਮਸ਼ਰੂਮ ਨੂੰ ਭੋਜਨ ਪਦਾਰਥਾਂ ’ਚ ਸ਼ਾਮਲ ਕਰਨਾ ਚਾਹੀਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.