ਟੋਰਾਂਟੋ, 13 ਜਨਵਰੀ, ਹ.ਬ. : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਮਾਪਿਆਂ ਅਤੇ ਦਾਦਾ-ਦਾਦੀਆਂ ਦੀ ਸਪੌਂਸਰਸ਼ਿਪ ਨਾਲ ਸਬੰਧਤ 10 ਹਜ਼ਾਰ ਸੱਦੇ ਭੇਜਣ ਦਾ ਮੁਕੰਮਲ ਕਰ ਲਿਆ ਹੈ। ਇੰਮੀਗ੍ਰੇਸ਼ਨ ਵਿਭਾਗ ਮੁਤਾਬਕ ਚਿੱਠੀ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਨੂੰ 60 ਦਿਨ ਦੇ ਅੰਦਰ ਆਪਣੀ ਸਪੌਂਸਰਸ਼ਿਪ ਅਰਜ਼ੀ ਦਾਖ਼ਲ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਇੰਮੀਗ੍ਰੇਸ਼ਨ ਵਿਭਾਗ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਸਪੌਂਸਰਸ਼ਿਪ ਯੋਜਨਾ ਅਧੀਨ ਇਸ ਸਾਲ 30 ਹਜ਼ਾਰ ਹੋਰ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਜਿਨ੍ਹਾਂ ਬਾਰੇ ਇੱਛਾ ਦੇ ਪ੍ਰਗਟਾਵੇ ਮੰਗਣ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਸੂਚਿਤ ਕਰ ਦਿਤਾ ਜਾਵੇਗਾ। 

ਹੋਰ ਖਬਰਾਂ »

ਹਮਦਰਦ ਟੀ.ਵੀ.