ਜਲੰਧਰ, 13 ਜਨਵਰੀ, ਹ.ਬ. : ਕਿਸਾਨ ਅੰਦੋਲਨ ਦੇ ਚਲਦਿਆਂ ਦਿੱਲੀ ਤੱਕ ਬੰਦ ਹੋਇਆ ਸੜਕ ਮਾਰਗ ਹੁਣ ਯਾਤਰੀਆਂ ਦੇ ਨਈ ਪ੍ਰੇਸ਼ਾਨੀਆਂ ਦੀ ਵਜ੍ਹਾ ਨਹੀਂ ਬਣ ਸਕੇਗਾ। ਮੰਗਲਵਾਰ ਤੋਂ ਆਦਮਪੁਰ-ਦਿੱਲੀ ਸੈਕਟਰ ਵਿਚ ਰੋਜ਼ਾਨਾ ਫਲਾਈਟ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਵੀ ਫਲਾਈਟ ਦਾ ਸੰਚਾਲਨ  ਲਗਭਗ ਅੱਧੇ ਘੰਟੇ ਦੀ ਦੇਰੀ ਨਾਲ ਸੰਭਵ ਹੋ ਸਕਿਆ। 13 ਅਤੇ 14 ਜਨਵਰੀ ਨੂੰ ਫਲਾਈਟ ਸ਼ਾਮ ਚਾਰ ਵੱਜ ਕੇ 5 ਮਿੰਟ ’ਤੇ ਦਿੱਲੀ ਲਈ ਉਡਾਣ ਭਰੇਗੀ। 15 ਜਨਵਰੀ ਤੋਂ ਆਦਮਪੁਰ ਤੋਂ ਦਿੱਲੀ ਦੇ ਲਈ ਉਡਾਣ ਭਰਨ ਦੇ ਲਈ ਫਲਾਈਟ ਦਾ ਸਮਾਂ ਸ਼ਾਮ 5.05 ਨਿਰਧਾਰਤ ਰਹੇਗਾ। ਇਸ ਤੋਂ ਪਹਿਲਾਂ ਦਿੱਲੀ ਤੋਂ ਆਉਣ ਵਾਲੀ ਫਲਾਈਟ ਪੌਣੇ ਪੰਜ ਵਜੇ ਆਦਮਪੁਰ ਵਿਚ ਲੈਂਡ ਕਰਿਆ ਕਰੇਗੀ।  ਲੌਕਡਾਊਨ ਤੋਂ ਬਾਅਦ ਮੁੜ ਸ਼ੁਰੂ ਕੀਤੀ ਗਈ ਫਲਾਈਟ ਹਫਤੇ ਵਿਚ ਸਿਰਫ 3 ਦਿਨ ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ ਤੱਕ ਹੀ ਸੀਮਤ ਕਰ ਦਿੱਤੀ ਗਈ ਸੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.