ਤਰਨਤਾਰਨ, 14 ਜਨਵਰੀ, ਹ.ਬ. : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਸੜਕ ਕਿਨਾਰੇ ਖੜ੍ਹੇ ਰੇਤ ਨਾਲ ਭਰੇ ਟਰੱਕ ਵਿਚ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਬੋਲੈਰੋ ਗੱਡੀ ਜਾ ਵੜੀ। ਹਾਦਸੇ ਵਿਚ ਬੋਲੈਰੋ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ। ਜਦ ਕਿ ਟਰੱਕ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ।
ਰਾਹਗੀਰਾਂ ਨੇ ਹਾਦਸੇ ਦੀ ਖ਼ਬਰ ਪੁਲਿਸ ਨੂੰ  ਦਿੱਤੀ। ਜਾਣਕਾਰੀ ਮਿਲਦੇ ਹੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਤਲਾਸ਼ੀ ਵਿਚ ਬੋਲੈਰੋ ਤੋਂ ਮਿਲੇ ਦਸਤਾਵੇਜ਼ਾਂ ਰਾਹੀਂ ਮ੍ਰਿਤਕਾਂ ਦੀ ਸ਼ਨਾਤਖ ਹੋਈ ਤਾਂ ਪੁਲਿਸ ਟੀਮ ਨੇ ਦੋਵੇਂ ਦੇ ਘਰ ਵਾਲਿਆਂ ਨੂੰ ਹਾਦਸੇ ਦੀ ਖ਼ਬਰ ਦਿੱਤੀ। ਇਸ ਤੋਂ ਬਾਅਦ ਪਰਵਾਰ ਵਿਚ ਮਾਤਮ ਛਾ ਗਿਆ। ਮ੍ਰਿਤਕਾਂ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਚੌਧਰੀ ਕੁਮਾਰ ਅਤੇ ਭਾਰਤ ਭੂਸ਼ਣ ਪੁੱਤਰ ਬਲਵੰਤ ਰਾਏ ਨਿਵਾਸੀ ਜਵਾਹਰ ਨਗਰ  ਮੋਗਾ ਦੇ ਰੂਪ ਵਿਚ ਹੋਈ। ਦੋਵੇਂ ਕੱਪੜੇ ਦੇ ਵਪਾਰੀ ਸਨ। ਵੀਰਵਾਰ ਸਵੇਰੇ ਉਹ ਬੇਲੈਰੋ ਵਿਚ ਸਵਾਰ ਹੋ ਕੇ ਕਸਬਾ ਸਰਹਾਲੀ ਤੋਂ ਮੋਗਾ ਵਾਇਆ ਮੱਖੂ ਜਾ ਰਹੇ ਸੀ। ਕੁਝ ਦੁੂਰ ਰਸਤੇ ਵਿਚ ਸੜਕ ਕਿਨਾਰੇ ਖੜ੍ਹੇ ਟਰੱਕ ਵਿਚ ਉਨ੍ਹਾਂ ਦੀ ਬੋਲੈਰੋ ਜਾ ਵੜੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.