ਵਾਸ਼ਿੰਗਟਨ,  15 ਜਨਵਰੀ, ਹ.ਬ. : ਅਮਰੀਕਾ ਦੇ ਦਿੱਗਜ ਸਵੀਮਰ ਅਤੇ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਕਲੇਟ ਕੇਲਰ ’ਤੇ ਅਮਰੀਕੀ ਸੰਸਦ ’ਤੇ ਟਰੰਪ ਸਮਰਥਕਾਂ ਦੁਆਰਾ ਕੀਤੀ ਗਈ ਹਿੰਸਾ ਵਿਚ ਸ਼ਾਮਲ ਹੋਣ ਦਾ ਸਨਸਨੀਖੇਜ ਦੋਸ਼ ਲੱਗਾ ਹੈ।
ਤਸਵੀਰਾਂ ਵਿਚ ਦਿਖਣ ਤੋਂ ਬਾਅਦ ਗੋਲਡ ਮੈਡਲਿਸਟ  ਕਲੇਟ ਕੇਲਰ ਦੀ ਪਛਾਣ ਉਨ੍ਹਾਂ ਦੇ ਫੈਂਸ ਨੇ ਕੀਤੀ ਹੈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ  ਕਲੇਟ ਕੇਲਰ ਨੂੰ ਟਰੰਪ ਦੇ ਸਮਰਥਨ ਵਿਚ ਹਿੰਸਾ ਕਰਨ ਦੇ ਦੋਸ਼ ਵਿਚ ਚਾਰਜ ਕਰ ਲਿਆ ਹੈ। ਪਿਛਲੇ ਹਫਤੇ ਅਮਰੀਕੀ ਸੰਸਦ ਵਿਚ ਟਰੰਪ ਦੇ ਸਮਰਥਕ ਬੰਬ ਅਤੇ ਬੰਦੂਕਾਂ ਦੇ ਨਾਲ ਵੜ ਗਏ ਸੀ ਅਤੇ ਕਾਫੀ ਹਿੰਸਾ ਕੀਤੀ ਸੀ, ਇਸ ਹਿੰਸਾ ਵਿਚ ਇੱਕ ਅਫਸਰ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ।
ਰਿਪੋਰਟ ਮੁਤਾਬਕ ਕਲੇਟ ਕੇਲਰ ਉਨ੍ਹਾਂ ਦੰਗਾਈਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਅਮਰੀਕੀ ਸੰਸਦ ਵਿਚ ਵੜ ਕੇ ਕਾਫੀ ਹਿੰਸਾ ਕੀਤੀ ਸੀ। ਕਲੇਟ ਕੇਲਰ ਦੀ ਪਛਾਣ ਉਨ੍ਹਾਂ ਤਸਵੀਰਾਂ ਨਾਲ ਹੋਈ ਜਦ ਹਿੰਸਾ ਤੋਂ ਬਾਅਦ  ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀਆਂ। ਜਿਸ ਤੋਂ ਬਾਅਦ ਕਈ ਖਿਡਾਰੀਆਂ ਅਤੇ ਉਨ੍ਹਾਂ ਦੇ ਫੈਂਸ ਨੇ ਤਸਵੀਰਾਂ ਜ਼ਰੀਏ ਉਨ੍ਹਾਂ ਦੀ ਪਛਾਣ ਕਰ ਲਈ। ਦੱÎਸਿਆ ਜਾ ਰਿਹਾ ਕਿ ਹਿੰਸਾ ਦੇ ਸਮੇਂ ਸੰਸਦ ਦੇ ਅੰਦਰ ਕਲੇਟ ਕੇਲਰ ਓਲੰਪਿਕ ਟੀਮ ਦੀ ਜੈਕੇਟ ਪਹਿਨੇ ਹੋਏ ਸੀ। 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.