ਚੰਡੀਗੜ੍ਹ, 27 ਜਨਵਰੀ, ਹ.ਬ. : ਇਮੀਗਰੇਸ਼ਨ ਫਰਾਡ ਕਵੀਨ ਰਸ਼ਮੀ ਨੇਗੀ ਨੂੰ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਵਾਰ ਐਫਆਈਆਰ ਨੰਬਰ 15 ਤਹਿਤ ਤਕਰੀਬਨ 60 ਲੱਖ ਦੀ ਧੋਖਾਧੜੀ ਕਰਨ ਅਤੇ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਰਸ਼ਮੀ ਨੇਗੀ  ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਮਲੇ ਵਿਚ ਸ਼ਿਕਾਇਤ ਹਰਿਆਣਾ ਦੇ ਫਤਿਹਾਬਾਦ ਨਿਵਾਸੀ ਵਿਕਾਸ ਕੁਮਾਰ ਨੇ ਦਰਜ ਕਰਾਈ ਹੈ। ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਟੋਹਾਣਾ ਵਿਚ ਆਈਲੈਟਸ ਦੀ ਕੋਚਿੰਗ ਚਲਾਉਂਦੇ ਹਨ। ਉਨ੍ਹਾਂ ਦੇ ਕੋਚਿੰਗ ਸੈਂਟਰ ਵਿਚ ਪੜ੍ਹਨ ਵਾਲੇ ਦੋ ਬੱਚਿਆਂ ਨੂੰ ਸਟੱਡੀ ਵੀਜ਼ੇ ’ਤੇ ਬਾਹਰ ਭੇਜਣ ਦੀ ਪਲਾਨਿੰਗ ਸੀ। ਇਸੇ ਸਿਲਸਿਲੇ ਵਿਚ ਉਹ ਸੈਕਟਰ 34 ਸਥਿਤ ਦਫ਼ਤਰ ਵਿਚ ਰਸ਼ਮੀ ਨੇਗੀ ਨੂੰ ਮਿਲੇ ਸੀ। ਮਾਮਲੇ ਵਿਚ ਗੱਲਬਾਤ ਹੋਣ ਤੋਂ ਬਾਅਦ ਉਨ੍ਹਾਂ ਨੇ ਸਾਰਾ ਪੈਸਾ ਜਮ੍ਹਾ ਕਰਵਾ ਦਿੱਤਾ ਸੀ ਲੇਕਿਨ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਦੀ ਕੋਚਿੰਗ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਟੱਡੀ ਵੀਜ਼ੇ ’ਤੇ ਬਾਹਰ ਨਹੀਂ ਭੇਜਿਆ ਜਾ ਸਕਿਆ।  ਇਸ ਤੋਂ ਬਾਅਦ ਪੈਸੇ ਨਾ ਦੇਣ ’ਤੇ ਸੈਕਟਰ 34 ਥਾਣੇ ਵਿਚ ਸ਼ਿਕਾਇਤ ਦਿੱਤੀ। ਚੰਡੀਗੜ੍ਹ ਪੁਲਿਸ ਦੇ ਅਨੁਸਾਰ ਰਸ਼ਮੀ ਨੇਗੀ ਦੇ ਖ਼ਿਲਾਫ਼ ਪਹਿਲਾਂ ਉਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਹਿਮਾਚਲ, ਉਤਰਾਖੰਡ ਅਤੇ ਚੰਡੀਗੜ੍ਹ ਵਿਚ ਐਫਆਈਆਰ ਦਰਜ ਹੈ।  ਯੂਟੀ ਪੁਲਿਸ ਸਾਰੇ ਰਾਜਾਂ ਦੀ ਪੁਲਿਸ ਨਾਲ ਸੰਪਰਕ ਕਰ ਚੁੱਕੀ ਹੈ।

 

ਹੋਰ ਖਬਰਾਂ »

ਹਮਦਰਦ ਟੀ.ਵੀ.